Bhangra World Cup 2021 || Lyallpur Khalsa College Jalandhar || 7x Punjabi

Bhangra World Cup 2021 || Lyallpur Khalsa College Jalandhar || 7x Punjabi Listen

A livestream from 7x Punjabi published in World

ਬਹੁਤ ਹੀ ਪਿਆਰੇ ਤੇ ਅਜ਼ੀਜ਼ ਲਾਇਲਪੁਰੀਓ!
ਸਤਿ ਸ੍ਰੀ ਅਕਾਲ

ਆਪ ਸਭ ਜਾਣਦੇ ਹੋ ਕਿ ਭੰਗੜਾ ਸਾਡੀ ਰੂਹ ਤੇ ਰਗ਼-ਰਗ਼ ਵਿੱਚ ਵੱਸਦਾ ਹੈ। ਪਿਛਲੇ ਲੰਮੇ ਸਮੇਂ ਤੋਂ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਪੰਜਾਬ ਦੇ ਲੋਕ ਨਾਚ ਭੰਗੜੇ ਦੀ ਪ੍ਰਫੁਲਤਾ ਲਈ ਕਾਰਜਸ਼ੀਲ ਹੈ। ਕਾਲਜ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਭੰਗੜਾ ਕਲਾਕਾਰ ਪੈਦਾ ਕੀਤੇ ਹਨ। ਨਵੀਂਆਂ ਨੌਜਵਾਨ ਪੀੜ੍ਹੀਆਂ ਨੂੰ ਲੋਕ ਨਾਚ ਭੰਗੜੇ ਨਾਲ ਜੋੜਨ ਤੇ ਪੰਜਾਬ ਦੀ ਲੋਕ ਨਾਚ ਵਿਰਾਸਤ ਨੂੰ ਸੰਭਾਲਣ ਹਿੱਤ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਅਕਤੂਬਰ 2021 ਦੇ ਤੀਜੇ ਹਫ਼ਤੇ 'ਭੰਗੜਾ ਵਰਲਡ ਕੱਪ' ਕਰਵਾ ਰਿਹਾ ਹੈ। ਆਪ ਸਭ ਦਾ ਲਾਇਲਪੁਰ ਖ਼ਾਲਸਾ ਕਾਲਜ ਨਾਲ ਦਿਲ ਤੇ ਰੂਹ ਤੋਂ ਗਹਿਰਾ ਸਨੇਹ ਹੈ। ਭੰਗੜਾ ਆਪ ਦੀ ਰੂਹ ਦਾ ਸ਼ਿੰਗਾਰ ਹੈ। ਮੇਰੀ ਆਪ ਨੂੰ ਅਪੀਲ ਹੈ ਕਿ ਆਪ ਇਸ ਭੰਗੜਾ ਵਰਲਡ ਕੱਪ ਵਿੱਚ ਆਪਣੀਆਂ ਟੀਮਾਂ ਭੇਜ ਕੇ ਇਸ ਭੰਗੜਾ ਵਰਲਡ ਕੱਪ ਨੂੰ ਚਾਰ ਚੰਨ ਲਾਓ ਤੇ ਸਾਨੂੰ ਧੰਨਵਾਦੀ ਬਣਾਓ ।
ਆਪ ਪਾਸੋਂ ਸਾਕਾਰਾਤਮਕ ਤੇ ਭਰਵੇਂ ਹੁੰਗਾਰੇ ਦੀ ਆਸ ਕਰਦਾ ਹਾਂ।

ਹਿਤੂ
ਡਾ. ਗੁਰਪਿੰਦਰ ਸਿੰਘ ਸਮਰਾ
ਪ੍ਰਿੰਸੀਪਲ

Bhangra World Cup 2021 || Lyallpur Khalsa College Jalandhar || 7x Punjabi
Lok Nach Bhangra

#bhangraworldcup
#bhagngra
#Khalsacollege